#ਹਨੇਰੀ_ਤੂਫਾਨ_ਅਲਰਟ🌧️🌪️⛈️
🟠ਰਾਤਾਂ ਦਾ ਪਾਰਾ ਇੱਕ ਵਾਰ ਫੇਰ 30° ਦੇ ਪਾਸ ਜਾ ਲੱਗਾ ਹੈ ਤੇ ਪੰਜਾਬ ਉੱਪਰ ਚੱਕਰਵਾਤੀ ਹਵਾਵਾਂ ਵੀ ਵਿਕਸਿਤ ਹੋਣ ਲੱਗ ਪਈਆਂ ਹਨ। ਜਿਸ ਕਰਕੇ ਇੱਕ ਵਾਰ ਫੇਰ ਸਵੇਰੇ ਪੁਰਾ ਖੁੱਲ੍ਹਣ ਲੱਗ ਪਿਆ ਹੈ।
ਇਹ ਵੀ ਪੜੋ
ਝੋਨੇ ਦੇ ਭਾਅ ਵਿੱਚ ਸਰਕਾਰ ਨੇ ਕਿੰਨਾ ਵਾਧਾ ਕੀਤਾ
▶️ਅਜਿਹੇ ਤਪੇ ਹੋਏ ਮਾਹੌਲ ਚ "ਵੈਸਟਰਨ ਡਿਸਟਰਬੇਂਸ" ਸੂਬੇ ਚ ਧੂੜ-ਤੂਫਾਨਾਂ ਨਾਲ ਚੰਗੀਆਂ ਬਰਸਾਤਾਂ ਨੂੰ ਸੱਦਾ ਦੇਣ ਲਈ ਤਿਆਰ ਹੈ। ਜੂਨ 12-13-14 ਨੂੰ ਲਗਪਗ ਸਮੁੱਚੇ ਸੂਬੇ ਚ ਹਨੇਰੀ-ਤੂਫਾਨ(80-100kph) ਨਾਲ਼ ਦਰਮਿਆਨੇ ਮੀਂਹ ਦੀ ਉਮੀਦ ਹੈ। ਪਾਰੇ ਚ 2-3 ਘੰਟਿਆਂ ਚ 15 ਤੋਂ 18°C ਦੀ ਗਿਰਾਵਟ ਦਰਜ ਹੋਵੇਗੀ। ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ ਦੇ ਇਲਾਕਿਆਂ ਚ ਭਾਰੀ ਦੀ ਉਮੀਦ ਹੈ। ਪੰਜਾਬ ਦੀ ਹਿਮਾਚਲ ਬੈਲਟ ਤੇ ਆਸਪਾਸ ਕੱਲ੍ਹ ਸ਼ੁੱਕਰਵਾਰ ਵੀ ਕਾਰਵਾਈਆਂ ਸੰਭਾਵਿਤ ਹਨ।
#ਮਾਨਸੂਨ_ਅਪਡੇਟ
▶️ਇਹਨੀਂ ਦਿਨੀਂ ਮਾਨਸੂਨ ਉਤਰਾਖੰਡ ਤੇ ਯੂ.ਪੀ. ਚ ਦਸਤਕ ਦੇ ਦੇਵੇਗੀ। ਪੰਜਾਬ ਚ ਵੀ 7 ਤੋਂ 10 ਦਿਨ ਅਗੇਤੀ ਮਾਨਸੂਨ ਦੀ ਉਮੀਦ ਕੀਤੀ ਜਾ ਸਕਦੀ ਹੈ, ਜੋ ਕਿਰਸਾਨੀ ਲਈ ਲਾਹੇਵੰਦ ਰਹੇਗੀ। ਪੰਜਾਬ ਦੇ ਉੱਤਰੀ ਤੇ ਹਿਮਾਚਲ ਬੈਲਟ ਦੇ ਇਲਾਕਿਆਂ ਚ ਆਗਾਮੀ 3-4 ਦਿਨਾਂ ਚ ਮਾਨਸੂਨ ਦੀ ਦਸਤਕ ਤੋਂ ਇਨਕਾਰ ਨਹੀਂ।
#PDM
#FarmerProtest