Jaipal's family faces police encounter
ਗੈਂਗਸਟਰ ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਕਾਬਲੇ ਵਕਤ ਦੋਵੇਂ ਆਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ। ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆਤਮ ਸਮਰਪਣ ਕਰਵਾ ਸਕਦੀ ਸੀ ਪਰ ਪੁਲੀਸ ਨੇ ਅਜਿਹਾ ਕਰਨ ਦੀ ਬਜਾਏ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।