ਅਮਰੀਕੀ ਦੇਸ਼ ਅਲ ਸਲਵਾਡੋਰ (El Salvador) ਕ੍ਰਿਪਟੋਕਰੰਸੀ ਬਿਟਕੁਆਇਨ (Bitcoin) ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਅਲ ਸਲਵਾਡੋਰ (El Salvador) ਨੇ 9 ਜੂਨ ਨੂੰ ਦੇਸ਼ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ (Cryptocurrency) ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਵਰਤੋਂ ਅਲ-ਸਲਵਾਡੋਰ ਦੀ ਅਧਿਕਾਰਤ ਕਰੰਸੀ ਅਮਰੀਕੀ ਡਾਲਰ (US Dollar) ਦੇ ਨਾਲ ਕੀਤੀ ਜਾਵੇਗੀ।