ਮਿਲਖਾ ਸਿੰਘ ਦਾ ਦਿਹਾਂਤ: News Patiala
news patiala
June 18, 2021
ਮਿਲਖਾ ਸਿੰਘ ਦਾ ਦਿਹਾਂਤ:
Highlights
- ਪ੍ਰਸਿੱਧ ਸਪ੍ਰਿੰਟਰ ਮਿਲਖਾ ਸਿੰਘ 91 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ
- ਮਿਲਖਾ ਸਿੰਘ ਦੀ ਮੌਤ ਕੋਵਿਡ ਕਾਰਨ ਹੋਈ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ ਸ਼ਰਧਾਂਜਲੀ
ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦਾ ਸ਼ੁਕਰਵਾਰ ਨੂੰ ਹੋ ਗਿਆ । ਇਥੇ ਪੀਜੀਆਈ ਵਿੱਚ ਦਾਖਲ ਮਿਲਖਾ ਸਿੰਘ ਦੀ ਹਾਲਤ ਵੀਰਵਾਰ ਠੀਕ ਸੀ ਪਰ ਦੇ ਰਾਤ ਉਨ੍ਹਾਂ ਨੂੰ ਬੁਖਾਰ ਸੀ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਠੀਕ ਵੀ ਨਹੀਂ ਤੇ ਸਥਿਰ ਵੀ ਨਹੀਂ। ਉਨ੍ਹਾਂ ਦੀ ਬੇਟੀ ਮੋਨਾ ਮਿਲਖਾ ਸਿੰਘ, ਜੋ ਇਕ ਡਾਕਟਰ ਹੈ, ਆਪਣੇ ਪਿਤਾ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੋਈ ਸੀ। ਬੁੱਧਵਾਰ ਨੂੰ ਮਿਲਖਾ ਸਿੰਘ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। 91 ਸਾਲਾ ਇਸ ਮਿਲਖਾ ਸਿੰਘ ਨੂੰ ਪਿਛਲੇ ਮਹੀਨੇ ਕਰੋਨਾ ਹੋਇਆ ਸੀ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੇ 13 ਜੂਨ ਨੂੰ ਕੋਵਿਡ ਕਾਰਨ ਦਮ ਤੋੜ ਦਿੱਤਾ ਸੀ।