Type Here to Get Search Results !

News Patiala : Teachers, staff and students of IELTS Coaching Institute are exempted from opening the first dose of Covid vaccine

 


ਆਇਲਟਸ ਕੋਚਿੰਗ ਇੰਸਟੀਚਿਊਟ ਦੇ ਅਧਿਆਪਕਾਂ, ਅਮਲੇ ਤੇ ਵਿਦਿਆਰਥੀਆਂ ਨੂੰ ਕੋਵਿਡ ਟੀਕੇ ਦੀ ਪਹਿਲੀ ਡੋਜ਼ ਲੱਗੀ ਹੋਣ ਦੀ ਸ਼ਰਤ 'ਤੇ ਖੋਲ੍ਹਣ ਦੀ ਛੋਟ

ਪਟਿਆਲਾ, 25 ਜੂਨ:

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਆਪਣੇ ਪੁਰਾਣੇ ਹੁਕਮਾਂ 'ਚ ਤਬਦੀਲੀ ਕਰਕੇ ਜ਼ਿਲ੍ਹੇ ਅੰਦਰ ਆਇਲਟਸ ਕੋਚਿੰਗ ਇੰਸਟੀਚਿਊਟਸ ਨੂੰ ਵੈਕਸੀਨੇਸ਼ਨ ਲੱਗੇ ਹੋਣ ਦੀ ਸ਼ਰਤ 'ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਜਦੋਂਕਿ ਬਾਕੀ ਦੇ ਹੁਕਮ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹਿਣਗੇ ਅਤੇ ਇਸ 'ਚ ਕੋਈ ਢਿੱਲ ਨਹੀਂ ਰਹੇਗੀ।

ਇਨ੍ਹਾਂ ਹੁਕਮਾਂ ਮੁਤਾਬਕ ਸ੍ਰੀ ਕੁਮਾਰ ਅਮਿਤ ਨੇ ਅੱਗੇ ਕਿਹਾ ਕਿ ਆਇਲਟਸ ਸੈਂਟਰਾਂ ਦੇ ਅਧਿਆਪਕਾਂ ਅਤੇ ਹੋਰ ਅਮਲੇ ਸਮੇਤ ਵਿਦਿਆਰਥੀਆਂ ਦੇ ਵੈਕਸੀਨੇਸ਼ਨ ਦੀ ਘੱਟੋ-ਘੱਟ ਇੱਕ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮਿਤੀ 16-06-2021 ਨੂੰ ਪਹਿਲਾਂ ਜਾਰੀ ਕੀਤੇ ਗਏ ਹੁਕਮ ਅਗਲੇ ਆਦੇਸ਼ਾਂ ਤੱਕ ਲਾਗੂ ਰਹਿਣਗੇ।

Post a Comment

0 Comments
* Please Don't Spam Here. All the Comments are Reviewed by Admin.