8 ਜੂਨ ਦਿਨ ਮੰਗਲਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤ੍ਰਿਪੜੀ, ਗੁਰੂਦੁਆਰਾ ਸਾਹਿਬ ਮੌਤੀ ਬਾਗ,ਪੰਜਾਬੀ ਯੂਨੀਵਰਸਿਟੀ ਵਾਰਿਸ, ਬਲਾਕ ਭਾਦਸੋ ਰਾਧਾਸੁਆਮੀ ਸਤਸੰਗ ਘਰ ਖੇੜੀ ਜੱਟਾਂ, ,ਨਾਭਾ ਦੇ ਮੇਘ ਕਲੋਨੀ ,ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਬਹਾਵਲਪੁਰ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਦੁਰਗਾ ਦਲ ਕੱਲਬ, ਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਜਲਾਲਪੁਰ,ਮਿੰਨੀ ਪੀ.ਐਚ.ਸੀ ਕਲਿਆਣ ,ਬਲਾਕ ਦੁੱਧਣ ਸਾਧਾਂ ਮੰਦਿਰ ਪਿੰਡ ਦੀਵਾਨਵਾਲਾ,ਸਰਕਾਰੀ ਸਕੂਲ ਗੰਗਰੋਲੀ, ਬਲਾਕ ਕਾਲੋਮਾਜਰਾ ਦੇ ਜੀ.ਪੀ.ਐਸ, ਆਂਗਣਵਾੜੀ ਸੈਂਟਰ ਮਿਰਜ਼ਾਪੁਰ, ਆਂਗਣਵਾੜੀ ਸੈਂਟਰ ਮਾਣਕਪੁਰ, ਬਲਾਕ ਸ਼ੁਤਰਾਣਾ ਦੇ ਪਿੰਡ ਗੰਲੋਲੀ ਦੇ ਗੁਰੂਦੁਆਰਾ ਸਾਹਿਬ, ਪਿੰਡ ਦੋਦੜਾ ਦੇ ਗੁਰੂਦੁਆਰਾ ਸਾਹਿਬ, ਪਿੰਡ ਕੁਲਾਰਾਂ ਦੇ ਗੁਰੂਦੁਆਰਾ ਸਾਹਿਬ ,ਪਿੰਡ ਜਿਊਣਪੁਰਾ ਦੇ ਪ੍ਰਾਇਮਰੀ ਸਕੂਲ, ਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ , ਰਾਧਾਸੁਆਮੀ ਸਤਸੰਗ ਘਰ ਮਡਿਆਣਾ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਅਨੈਕਸੀ ਕਮਿਉਨਿਟੀ ਸਿਹਤ ਕੈਂਦਰ ਪਾਤੜਾਂ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ।